ਡਬਲਿਊ ਡੀ ਕਾਮਿਆਂ ਨੇ ਕਾਰਜਕਾਰੀ ਇੰਜੀਨੀਅਰ ਦਾ ਦਫਤਰ ਘੇਰਿਆ

 *ਪੀ ਡਬਲਿਊ ਡੀ ਕਾਮਿਆਂ ਨੇ ਕਾਰਜਕਾਰੀ ਇੰਜੀਨੀਅਰ ਦਾ ਦਫਤਰ ਘੇਰਿਆ* 



ਨਵਾਂ ਸ਼ਹਿਰ 25 ਅਗਸਤ ( ) ਪੀ. ਡਬਲਯੂ. ਡੀ. ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਵੱਲੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨਵਾਂਸ਼ਹਿਰ ਦੇ ਕਾਰਜਕਾਰੀ ਇੰਜੀਨੀਅਰ ਖ਼ਿਲਾਫ਼ ਰੋਸ ਧਰਨਾ ਦਿੱਤਾ ਗਿਆ। ਇਸ ਰੋਸ ਰੈਲੀ ਨੂੰ ਵਿਸ਼ੇਸ਼ ਤੌਰ ਤੇ ਮੱਖਣ ਸਿੰਘ ਵਾਹਿਦਪੁਰੀ ਸੂਬਾ ਪ੍ਰਧਾਨ, ਸੁੱਚਾ ਸਿੰਘ ਸਤਨੌਰ, ਕੁਲਵਿੰਦਰ ਸਿੰਘ ਬ੍ਰਾਂਚ ਪ੍ਰਧਾਨ, ਕੁਲਵਿੰਦਰ ਸਿੰਘ ਸਹੂੰਗੜਾ,, ਕੁਲਦੀਪ ਸਿੰਘ ਦੌੜਕਾ ਅਤੇ ਕਰਨੈਲ ਸਿੰਘ ਪਸਸਫ ਪ੍ਰਧਾਨ ਨੇ ਸੰਬੋਧਨ ਕੀਤਾ। ਰੈਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਮੰਗ ਕੀਤੀ ਕਿ ਫੀਲਡ ਵਿਚ ਕੰਮ ਕਰਦੇ ਸਮਾਲ ਕੰਟਰੈਕਟਰਾਂ ਨੂੰ ਹੁਸ਼ਿਆਰਪੁਰ ਅਧੀਨ ਪੈਂਦੀਆਂ ਬਾਕੀ ਡਿਵੀਜ਼ਨਾਂ ਵਾਂਗ ਬਣਦੇ ਰੇਟ ਨਵਾਂਸ਼ਹਿਰ ਡਿਵੀਜ਼ਨ ਵੱਲੋਂ ਵੀ ਦਿੱਤੇ ਜਾਣ। ਪਰ ਕਾਰਜਕਾਰੀ ਇੰਜੀ. ਵਲੋਂ ਜਥੇਬੰਦੀ ਨੂੰ ਵਾਰ ਵਾਰ ਸਮਾਂਦੇ ਕੇ ਮੰਗਾਂ ਦਾ ਕੋਈ ਠੋਸ ਹੱਲ ਨਹੀਂ ਕੀਤਾ ਗਿਆ। ਜੇਕਰ ਜੱਥੇਬੰਦੀ ਨੂੰ ਸਮਾਂ ਦੇ ਕੇ ਗੱਲਬਾਤ ਰਾਹੀਂ ਸਮਾਲ ਕੰਟਰੈਕਟਰਾਂ ਅਤੇ ਫੀਲਡ ਦੇ ਵਰਕਰਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਤਾਂ ਮਿਤੀ 8 ਸਤੰਬਰ ਨੂੰ ਕਾਰਜਕਾਰੀ ਇੰਜੀਨੀਅਰ ਦੇ ਦਫਤਰ ਦਾ ਘਿਰਾਓ ਕੀਤਾ ਜਾਵੇਗਾ। ਜਿਸ ਤੋਂ ਨਿਕਲਣ ਵਾਲੇ ਸਿੱਟਿਆਂ ਦੀ ਜ਼ਿੰਮੇਵਾਰੀ ਇਸ ਕਾਰਜਕਾਰੀ ਇੰਜੀਨੀਅਰ ਦੀ ਹੋਵੇਗੀ। ਰੋਸ ਰੈਲੀ ਨੂੰ ਹੋਰਨਾਂ ਤੋਂ ਇਲਾਵਾ ਮੋਹਨ ਸਿੰਘ ਪੂਨੀਆ, ਹਰਮੇਸ਼ ਲਾਲ ਮਾਹੀਪੁਰ, ਹਰਦੀਪ ਲੰਗੇਰੀ, ਚਰਨਜੀਤ, ਹਰਦੇਵ ਚੰਦ, ਦਿਲਬਾਗ ਰਾਏ, ਬਿੱਕਰ ਸਿੰਘ, ਜਸਪਾਲ, ਰਮਨ ਦਾਸ, ਅਮਰੀਕ ਲਾਲ, ਸੀਬੂ ਰਾਮ, ਜ਼ਿਲ੍ਹਾ ਜਨਰਲ ਸਕੱਤਰ ਸੁਖਰਾਮ ਆਦਿ ਨੇ ਸੰਬੋਧਨ ਕੀਤਾ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends